ਕੀ ਹਾਲ ਨੇ?
ਵੈਸੇ ਉਮੀਦ ਹੈ ਕਿ ਨਵੋਦਿਅਨ ਜਿੱਥੇ ਵੀ ਹੋਣਗੇ ਐਸ਼ ਕਰਦੇ ਹੋਣਗੇ। ਬਹੁਤਿਆਂ ਨੇ ਤਾਂ ਆਪਣੀਆਂ ਮੰਜ਼ਿਲਾਂ ਲੱਭ ਲਈਆਂ ਕੁਝ ਕੁ ਵਿਹਲੇ ਫਿਰਦੇ ਹੋਣਗੇ।
ਪਿਛਲੇ ਦਿਨੀ ਮੇਰੀ, ਮੇਰੇ Seniors ਨਾਲ ਗੱਲ ਹੋਈ, ਉਹ ਬਾਈ ਵੀ ਆਪਣੇ ਵਾਂਗੂੰ ਨਵੋਦਿਆ ਨੂੰ ਓਦਰੇ ਪਏ ਨੇ, ਪੁਰਾਣੀਆਂ ਗੱਲਾਂ ਚੱਲ ਪਈਆਂ ਸਕੀਮ ਬਣੀ ਕਿ ਬੜਿੰਗ ਖੇੜੇ ਵੀ ਗੇੜਾ ਮਾਰ ਆਈਏ। ਬੱਸ ਗੱਲ ਕਰਨ ਦੀ ਦੇਰ ਸੀ ਸਾਰੇ ਕਾਹਲੇ ਪੈ ਗਏ। ਜੱਜਬੀਰ ਬਾਈ ਨੇ ਕਰ ਕਰਾ ਕੇ ਏਸੇ ਸਾਲ ਦੇ ਦਸੰਬਰ ਮਹੀਨੇ ਦੇ ਪਹਿਲੇ ਹਫਤੇ ਦਾ ਪਰੋਗ੍ਰਾਮ ਸੈੱਟ ਕਰਤਾ। ਬਾਈ ਜੱਜਬੀਰ ਅੱਜ-ਕੱਲ੍ਹ ਆਸਟਰੇ਼ਲੀਆਂ ਰਹਿੰਦੇ ਨੇ ਉਹਨਾਂ ਨੇ ਆ ਜਾਣਾ ਵਾਪਿਸ ਦਸੰਬਰ ਮਹੀਨੇ ਦੇ ਨੇੜੇ। ਹੁਣ ਵੱਡੇ ਵੀਰਾਂ ਨੇ duty ਲਗਾਤੀ ਮੇਰੀ ਕਿ ਜਾਪੀ ਸਿੰਹਾਂ ਹੁਣ JNV ਵਾਲਿਆਂ ਨੂੰ 'ਕੱਠੇ ਤੂੰ ਕਰਨਾ।
ਮੈਨੂੰ ਪਤਾ ਕਿ ਆਪਣੇ ਚੋਂ ਬਹੁਤ ਸਾਰੇ ਨੌਕਰੀਆਂ ਲੱਗ ਗਏ, ਬਹੁਤ ਵਲੈਤਾਂ ਨੂੰ ਚਲੇ ਗਏ (ਵਲੈਤੀਏ ਤਾਂ ਆ ਨਹੀਂ ਸਕਦੇ)। ਮੇਰੀ ਸਭ ਨੂੰ ਅਪੀਲ ਹੈ ਕੇ ਵੀਰ ਜੀ, ਭੈਣ ਜੀ ਆਪਾਂ 6 ਦਸੰਬਰ 2009 ਨੂੰ ਬੜਿੰਗ ਖੇੜੇ, ਆਪਣੇ ਸਕੂਲ ਜਰੂਰ ਜਾਣਾ। ਕਈ ਯਾਰਾਂ ਦੋਸਤਾਂ ਨੇ ਹਾਮੀ ਭਰ ਦਿੱਤੀ ਹੈ, ਕੁੜੀਆਂ ਵੀ ਤਿਆਰ ਨੇ (ਬੇਸ਼ੱਕ ਉਹ ਹੁਣ ਪੇਕੇ ਨੇ ਜਾਂ ਸਹੁਰੇ ਨੇ)। ਐਤਕੀਂ ਆਪਾਂ ਉਹ ਰੰਗ ਬੰਨਣੇ ਨੇ ਜੋ ਸ਼ਾਇਦ ਹੀ ਕਿਸੇ Alumni Meet ਤੇ ਬੰਨੇ ਗਏ ਹੋਣ, ਕੁਝ ਨਾ ਕੁਝ ਬੋਲਣਾ, ਗਾਉਣਾ ਜਾਂ ਨੱਚਣਾ ਜਰੂਰ ਹੈ ਸਾਰਿਆ ਨੇ। ਐਨਾ ਕੁ ਤੁਸੀਂ ਕਰ ਲਿਓ ਬਾਕੀ ਸਾਰਾ ਪ੍ਰਬੰਧ ਜੱਜਬੀਰ ਬਾਈ ਹੋਰੀਂ ਕਰਨਗੇ।
ਇਹ ਨਾ ਸੋਚਿਓ ਕਿ ਯਾਰ ਆਪਾਂ ਨਾਲ ਦੇ ਕਈ ਜਾਣਿਆਂ ਨੂੰ ਮਿਲ ਤਾਂ ਲੈਂਦੇ ਹਾ।
ਆਪਾਂ ਨੂੰ ਬਹੁਤੇ ਦੋਸਤ ਮਿਲਦੇ ਰਹਿੰਦੇ ਨੇ ਪਰ ਸਾਰੇ ਤਾਂ ਨਹੀਂ ਨਾ। ਜਿਹੜੇ ਯਾਰ ਬੇਲੀਆਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਦੱਸ ਦਿਓ।
ਮੰਨ ਲਓ ਕਿਸੇ ਦਾ ਵਿਆਹ ਜਾਂ ਕੋਈ ਅਜਿਹਾ ਪਰੋਗ੍ਰਾਮ ਇਸ ਦਿਨ ਆ ਜਾਂਦਾ ਤਾਂ ਆਵਦਾ ਪਹਿਲਾਂ ਹੀ ਇੰਤਜ਼ਾਮ ਕਰ ਲਿਓ, ਤੁਹਾਡਾ ਵਿਆਹ ਭਲਾਂ ਦੀ ਦੇਰੀ ਨਾਲ ਹੋਜੇ ਜਾਵੇ ਪਰ ਨਵੋਦਿਆ ਜਾਣ ਵਾਲਾ ਪਰੋਗ੍ਰਾਮ ਨਹੀਂ ਟਲਣਾ ਚਾਹੀਦਾ।
ਕਿਸੇ ਦਾ ਕੋਈ ਬਹਾਨਾ ਨਹੀਂ ਚੱਲਣਾ, ਉਸ ਦਿਨ ਐਤਵਾਰ ਹੈ।
"ਖਿੱਚਲੋ ਤਿਆਰੀ, ਐਤਵਾਰ ਦੀ ਛੁੱਟੀ ਸਰਕਾਰੀ।"
"ਖਿੱਚਲੋ ਤਿਆਰੀ, ਐਤਵਾਰ ਦੀ ਛੁੱਟੀ ਸਰਕਾਰੀ।"
ਇਹ ਗੱਲ ਮੈਂ ਤਿੰਨ ਮਹੀਨੇ ਪਹਿਲਾਂ ਇਸ ਲਈ ਦੱਸੀ ਹੈ ਕਿ ਬਾਅਦ 'ਚ ਕੋਈ
ਬਹਾਨਾ ਨਾ ਬਣਾਵੇ "ਯਾਰ ਪਹਿਲਾਂ ਨਹੀਂ ਦੱਸਿਆ"। ਵੈਸੇ ਮੈਨੂੰ ਪਤਾ ਕਿਸੇ ਨੇ ਨਾਂਹ ਨਹੀਂ ਕਰਨੀ। ਪਰ ਜਿਸਨੇ ਇੱਕ ਵਾਰ ਹਾਂ ਕਰਤੀ ਬੱਸ.... ਮੇਰੀ ਗੱਲ ਸੁਣਲੋ ਮੈਂ ਸਾਰਿਆਂ ਨੂੰ ਘਰੋਂ ਕੱਢ ਲਿਆਉਣਾ। ਇਸਨੂੰ ਮੇਰੀ Warning ਸਮਝ ਲਵੋਂ ਤਾਂ ਸ਼ਾਇਦ ਚੰਗੇ ਰਹੋਂ।
ਬਹਾਨਾ ਨਾ ਬਣਾਵੇ "ਯਾਰ ਪਹਿਲਾਂ ਨਹੀਂ ਦੱਸਿਆ"। ਵੈਸੇ ਮੈਨੂੰ ਪਤਾ ਕਿਸੇ ਨੇ ਨਾਂਹ ਨਹੀਂ ਕਰਨੀ। ਪਰ ਜਿਸਨੇ ਇੱਕ ਵਾਰ ਹਾਂ ਕਰਤੀ ਬੱਸ.... ਮੇਰੀ ਗੱਲ ਸੁਣਲੋ ਮੈਂ ਸਾਰਿਆਂ ਨੂੰ ਘਰੋਂ ਕੱਢ ਲਿਆਉਣਾ। ਇਸਨੂੰ ਮੇਰੀ Warning ਸਮਝ ਲਵੋਂ ਤਾਂ ਸ਼ਾਇਦ ਚੰਗੇ ਰਹੋਂ।
ਯਾਦ ਰੱਖਿਓ ਆਪਾਂ 6 ਦਸੰਬਰ 2009 ਨੂੰ ਬੜਿੰਗ ਖੇੜੇ, ਆਪਣੇ ਸਕੂਲ ਜਰੂਰ ਜਾਣਾ।


ਮੈਂ ਤਾਂ ਜਰੂਰ ਜਾਊਂਗਾ - ਜਾਪੀ ਬਰਾੜ (ਬੀਬਾ ਮੁੰਡਾ)
ReplyDelete